📖 Context & Background
"IYKYK" is a EN track performed by Jxggi, Dishant & Sickboi (2026). Explore verified credits, streaming links, and official lyrics on Sirf.one.
Credits & Personnel
Singers
Lyrics
IYKYK — Jxggi, Dishant & Sickboi
Tip: Highlight any lines to generate a customized Instagram / WhatsApp lyric card.
If you know, you know, ਕਿਉਂ ਗੱਲਾਂ ਕਰਦੇ ਨੇ ਉਹ?
I got what they want?, ਇਸੇ ਲਈ ਸੜਦੇ ਨੇ ਉਹ
Temper ਤੋਂ ਮੈਂ short, ਜਾਣੋ ਨੀਂ ਅੜਦੇ ਨੇ ਜੋ
ਲੈ ਬਹਿੰਦੀ ਐ ਮੌਤ, ਕਈਆਂ ਤੇ ਖੜ੍ਹਦੇ ਨੇ ਜੋ
ਕਹਿਕੇ ਫ਼ੇਰ ਕਰ ਜਾਣੇ ਦਾ, ਵਰ ਮਿਲਿਆ ਐ ਵਰ ਜਾਣੇ ਦਾ
ਜੇਰਾ ਤੇ ਜ਼ੋਰ ਬਥੇਰਾ, ਹਿੱਕਾਂ ਉੱਤੇ ਜੜ੍ਹ ਜਾਣੇ ਦਾ
ਮਰਨੇ ਤੋਂ ਰੱਤੀ ਭਰ ਵੀ, ਦਿਲ ਨੀ ਡਰਦਾ ਮਰਜਾਣੇ ਦਾ
ਮੇਰੇ ਤੋਂ ਹਰਜਾਣੇ ਨੂੰ, ਡਰ ਰਹਿੰਦਾ ਐ ਹਰਜਾਣੇ ਦਾ
ਕਰਦੇ ਨੇ ਵਾਹ-ਵਾਹੀ ਲੋਕੀ, ਫੋਕੀ ਮੈਂ ਵਾਹ-ਵਾਹ ਨੀ ਕਰਦਾ
ਜਿੱਥੇ ਪਰਵਾਹ ਹੀ ਪੈਜੇ, ਓਥੇ ਫੇਰ ਪਰਵਾਹ ਨੀ ਕਰਦਾ
Carry ਮੈ piece ਕਰਾਂ ਜੋ, ਭੋਰਾ ਵੀ ਖੜਕਾ ਨੀ ਕਰਦਾ
ਠੋਕਣ ਤੋਂ ਪਹਿਲਾਂ ਜਿਹੜਾ, ਵੈਰੀ ਨੂੰ ਇਤਲਾਹ ਨੀ ਕਰਦਾ
ਪਿਆ ਮਸਤੀ 'ਚ ਰਹਿਣ ਦੇ ਤੂੰ ਮਸਤ ਨੂੰ
ਤੇ ਪਈ past 'ਤੇ ਝਾੜੀ ਜਾ ਨਾ dust ਨੂੰ
ਤੇ ਚੱਲੂ burst ਹੀ ਫੇਰ ਤਾਰਿਆਂ 'ਚ rust ਨੂੰ
ਤੇ ਕਰੇ ਵੈਰੀ ਦੀ ਅਖੀਰ ਮੇਰਾ first move
ਵੈਰੀ ਹੋਰ ਵੀ ਬਥੇਰੇ not just you
ਤਾਹੀਂ ਕਰਦਾ ਨੀਂ ਕਿਸੇ ਉੱਤੇ trust ਨੂੰ
ਮੇਰੇ ਨਾਲ ਪੰਗਾ ਲਏਂਗਾ ਤੇ, ਨਸ਼ਟ ਤੂੰ
ਤੈਨੂੰ ਮਿਲਿਆ ਤਾਂ ਸਹਿਣਾ ਨੀ ਫ਼ੇਰ ਕਸ਼ਟ ਤੂੰ
ਪਰਖ ਤੂੰ, ਤਰਕ ਨੂੰ, ਸਮਝ ਤੂੰ, ਫ਼ਰਕ ਨੂੰ
ਭੇਜ ਦੂੰ, ਮੈਂ ਨਰਕ ਨੂੰ, ਪਿੱਛੇ ਹੀ ਜਾ ਪਰਤ ਤੂੰ
ਬਣੇਗਾ ਜੇ ਸਖ਼ਤ ਤੂੰ, ਕੱਢੂ ਤੇਰੀ ਰੜਕ ਨੂੰ
ਸਾਂਭਿਆ ਜੇ ਜਾਂਦਾ ਤੈਥੋਂ, ਸਾਂਭ ਲੈ ਤੂੰ ਵਕਤ ਨੂੰ
ਛੇੜ ਨਾ ਤੂੰ ਭਗਤ ਨੂੰ, ਹਾਰ ਜਾਏਂਗਾ ਸ਼ਰਤ ਨੂੰ
ਦੇਖ ਮੇਰੀ worth ਨੂੰ, ਤੇ ਸਾੜ ਨਾ ਤੂੰ ਰਕਤ ਨੂੰ
ਰੋਲ ਦੂੰ ਮੈਂ ਤਖ਼ਤ ਨੂੰ, ਬੇਵਜ੍ਹਾ ਨਾ ਹਰਖ ਤੂੰ
ਤੇਰੇ ਕੋਲ ਦਿਮਾਗ ਹੈ ਨੀਂ, ਹੈਗਾ ਏ ਤਾਂ ਵਰਤ ਤੂੰ
ਸਮਾਂ ਮੇਰਾ ਆ ਗਿਆ ਏ, ਸਾਰਿਆਂ 'ਚ ਸਹਿਮ
ਬਚਕੇ ਰਹੀ ਤੂੰ, ਕਿਤੇ ਹੋਜੇ ਨਾ scam
ਦੱਸਦੀ ਜੇ ਕਦੇ ਵੀ, ਕਢਾਉਣਾ ਹੋਵੇ ਵਹਿਮ
ਇਹੋ ਜੇ ਕੰਮਾਂ ਲਈ, Jxggi ਕੋਲੇ ਬੜਾ time
ਪਹਿਲਾਂ ਨਾਲੋਂ ਹੋਰ ਵੀ, ਮੈਂ ਹੋ ਗਿਆ ਵਾ Kaim
ਕੋਲੇ ਮੇਰੇ ਕਲਾ ਐਨੀ, ਕਹਿਣ ਸਾਰੇ Damn
ਬੈਠਕੇ studio 'ਚ ਕਰਾਂ ਜਦੋਂ Jam
Beat ਤੇ ਕਸਾਈ ਬਣਾ ਖਾਵਾਂ ਨਾ ਮੈਂ ਰਹਿਮ
ਮੇਰੇ ਨਾ ਜੇਰੇ ਤੇ, ਕਦੇ ਕਰੀ ਤੂੰ ਸਵਾਲ
ਸੀਨੇ 'ਚ ਜਵਾਲਾ, ਮੇਰੇ ਪੈਰਾਂ 'ਚ ਭੂਚਾਲ
ਰੱਬ ਦਾ ਬੰਦਾ ਵਾਂ, ਮੈਂ ਤੇ ਖ਼ੁਦਾ ਮੇਰੇ ਨਾਲ
ਪਿੱਠ ਮੇਰੀ ਲੱਗੂ ਕਿਵੇਂ, ਕੱਢ ਦੇ ਖ਼ਿਆਲ
ਸਿੱਟੀ ਦੇ ਹੁੰਦੇ ਨੀ ਕਦੇ, ਸਾਨਾਂ ਉੱਤੇ ਜਾਲ
ਹੋਣੀ ਵਰਗਾ, ਮੈਂ ਤੈਥੋਂ ਹੋਣਾ ਨੀ ਫੇਰ ਟਾਲ
Caliber'an ਐਨਾ ਬਣੇ, ਵੈਰੀਆਂ ਲਈ ਕਾਲ
ਕਲਮ ਨੀ ਕੱਲੀ, ਜੋ ਚਲਾਵਾਂ ਬਾਕਮਾਲ
(ਤੇ ਤੌਬਾ ਹੀ ਕਰ ਗਏ ਨੇ ਉਹ)
(ਕਿਤੇ ਜੋ ਅੱਜ ਤੱਕ ਤਬਾਹ ਨੇ)
(ਹੁਣ ਹੈ ਨੀਂ ਟੱਕਰ ਦਾ ਕੋਈ)
(ਪਿੰਡੇ ਦੇ ਇਹ ਤੱਕ ਗਵਾਹ ਨੇ)
Official licensed lyrics index • Provider: lrclib_search